Friday, March 31, 2017

ਮਾਤਾ ਮਨਜੀਤ ਕੌਰ ਚੌਹਾਨ ਦਾ ਦਿਹਾਂਤ, ਅੰਤਮ ਸੰਸਕਾਰ 2 ਅਪਰੈਲ ਨੂੰ





ਬਰੈਂਪਟਨ: ਪਰਿਵਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਬਰੈਂਪਟਨ ਵਾਸੀ ਬੀਬੀ ਮਨਜੀਤ ਕੌਰ ਚੌਹਾਨ ਦਾ 28 ਮਾਰਚ ਨੂੰ ਦਿਹਾਂਤ ਹੋ ਗਿਆ ਹੈ। ਉਹਨਾਂ ਦੀਆਂ ਅੰਤਮ ਰਸਮਾਂ ਬਰੈਂਪਟਨ ਵਿੱਚ 30 ਬਰੈਮਵਿਨ ਕੋਰਟ ਉੱਤੇ ਸਥਿਤ ਬਰੈਂਪਟਨ ਕਰੈਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਵਿਖੇ 2 ਅਪਰੈਲ ਦਿਨ ਐਤਵਾਰ ਨੂੰ ਬਾਅਦ ਸਾਢੇ ਤਿੰਨ ਵਜੇ ਤੋਂ ਸਾਢੇ ਪੰਜ ਵਜੇ ਤੱਕ ਕੀਤੀਆਂ ਜਾਣਾ ਨਿਯਤ ਹੈ। ਬੀਬੀ ਚੌਹਾਨ ਨਮਿੱਤ ਅੰਤਮ ਅਰਦਾਸ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਵਿਖੇ ਸ਼ਾਮੀ 6 ਵਜੇ ਤੋਂ ਸਾਢੇ 7 ਵਜੇ ਤੱਕ ਹੋਵੇਗੀ। ਵਧੇਰੇ ਜਾਣਕਾਰੀ ਲਈ ਰਾਜ ਚੌਹਾਨ ਨਾਲ 647-527-1613 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।










#punjabinews

No comments:

Post a Comment